ਮੁੱਖ ਮੰਤਰੀ ਨੇ ਹਸਪਤਾਲ ਲਈ 31 ਲੱਖ ਰੁਪਏ, ਕੈਬੀਨੇਟ ਮੰਤਰੀ ਅਰਵਿੰਦ ਸ਼ਰਮਾ ਤੇ ਕ੍ਰਿਸ਼ਣ ਕੁਮਾਰ ਬੇਦੀ ਨੇ ਵੀ 11-11 ਲੱਖ ਰੁਪਏ ਦੇਣ ਦਾ ਐਲਾਨ ਕੀਤਾ
ਚੰਡੀਗੜ੍ਹ ( ਜਸਟਿਸ ਨਿਊਜ਼ ) ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੇਣੀ ਨੇ ਅੱਜ ਝੱਜਰ ਦੇ ਪਿੰਡ ਮਾਜਰਾ (ਦੁਬਲਧਨ) ਸਥਿਤ ਜਟੇਲਾ ਧਾਮ ਵਿੱਚ ਸਵਾਮੀ ਨਿਤਾਨੰਦ ਜੀ ਦੇ 225ਵੇਂ ਨਿਰਵਾਣ ਦਿਵਸ ਮੌਕੇ ‘ਤੇ 225 ਬਿਸਤਰੇ ਵਾਲੇ ਆਧੁਨਿਕ ਹਸਪਤਾਲ ਦਾ ਨੀਂਹ ਪੱਥਰ ਅਤੇ ਸਵਾਮੀ ਨਿਤਾਨੰਦ ਆਸ਼ਰਮ ਗਾਂਸ਼ਾਲਾ ਦਾ ਉਦਘਾਟਨ ਵੀ ਕੀਤਾ। ਇਸ ਮੌਕੇ ‘ਤੇ ਉਨ੍ਹਾਂ ਨੇ ਪੌਧਾਰੋਪਣ ਕਰ ਵਾਤਾਵਰਣ ਸਰੰਖਣ ਦਾ ਸੰਦੇਸ਼ ਵੀ ਦਿੱਤਾ।
ਮੁੱਖ ਮੰਤਰੀ ਨੇ ਹਸਪਤਾਲ ਲਈ ਆਪਣੇ ਏਛਿੱਕ ਕੋਸ਼ ਤੋਂ 31 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਕੈਬੀਨੇਟ ਮੰਤਰੀ ਡਾ. ਅਰਵਿੰਦ ਸ਼ਰਮਾ ਤੇ ਸ੍ਰੀ ਕ੍ਰਿਸ਼ਣ ਕੁਮਾਰ ਬੇਦੀ ਨੇ ਵੀ ਆਪਣੇ ਏਛਿੱਕ ਕੋਸ਼ ਤੋਂ 11-11 ਲੱਖ ਰੁਪਏ ਦੇਣ ਦਾ ਐਲਾਨ ਕੀਤਾ।
ਸ੍ਰੀ ਨਾਇਬ ਸਿੰਘ ਸੈਣੀ ਨੇ ਪੂਰਣਿਮਾ ਦਿਵਸ ਦੀ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਅੱਜ ਇਸ ਦਿਨ ‘ਤੇ ਜਟੇਲਾ ਧਾਮ ਸ਼ਰਧਾ, ਸੇਵਾ ਅਤੇ ਵਾਤਾਵਰਣ ਸਰੰਖਣ ਦੇ ਸੰਕਲਪ ਦਾ ਵਿਲੱਖਣ ਤ੍ਰਿਵੇਣੀ ਸੰਗਮ ਦਾ ਗਵਾਹ ਬਣਿਆ ਹੈ। ਸਵਾਮੀ ਨਿਤਾਨੰਦ ਜੀ ਦਾ ਇਹ ਧਾਮ ਅਧਿਆਤਮਕ ਚੇਤਨਾ ਨਾਲ ਜੋੜਦਾ ਹੈ। ਜਟੇਲਾ ਧਾਮ ਦੀ ਇਹ ਪਵਿੱਤਰ ਤੱਪ ਭੁਮੀ ਸੰਤਾਂ ਦੇ ਆਸ਼ੀਰਵਾਦ ਨਾਲ ਅਧਿਆਤਮਕ ਕੇਂਦਰ ਵਜੋ ਪਹਿਚਾਣ ਸਥਾਪਤ ਕਰ ਰਹੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਸੰਤ ਮਾਰਗਦਰਸ਼ਨ ਕਰਦੇ ਹਨ ਤਾਂ ਸਮਾਜ ਸਹੀ ਦਿਸ਼ਾ ਵਿੱਚ ਚੱਲਦਾ ਹੈ ਅਤੇ ਕੋਈ ਵੀ ਟੀਚਾ ਅਸੰਭਵ ਨਹੀਂ ਰਹਿੰਦਾ। ਸੰਤ ਨਿਤਾਨੰਦ ਵਰਗੇ ਮਹਾਨ ਸੰਤਾਂ ਦੀ ਬਦੌਲਤ ਹੀ ਮਜਬੂਤ ਭਾਰਤ ਸਾਨੂੰ ਮਿਲਿਆ ਹੈ। ਉਨ੍ਹਾਂ ਨੇ ਕਿਹਾ ਕਿ ਸਵਾਮੀ ਨਿਤਾਨੰਦ ਮਹਾਰਾਜ ਜੀ ਦੇ ਜੀਵਨ ਮੁੱਲਾਂ ਨੂੰ ਧਾਰਣ ਕਰਦੇ ਹੋਏ ਸਮਾਜ ਦੇ ਹਰ ਵਰਗ ਨੂੰ ਅੱਗੇ ਆਉਣਾ ਚਾਹੀਦਾ ਹੈ। ਸਵਾਮੀ ਨਿਤਾਨੰਦ ਮਿਸ਼ਨ ਫਾਉਂਡੇਸ਼ਨ ਸਮਾਜ ਵਿੱਚ ਫੈਲੀ ਬੁਰਾਈਆਂ ਨੂੰ ਦੂਰ ਕਰਨ ਦੇ ਮਿਸ਼ਨ ਵਿੱਚ ਲਗਾਤਾਰ ਕੰਮ ਕਰ ਰਿਹਾ ਹੈ।
ਮਨੁੱਖਤਾ ਦੀ ਸੇਵਾ ਦਾ ਮੰਦਿਰ ਬਣੇਗਾ ਮੈਡੀਕਲ ਸੰਸਥਾਨ
ਮੁੱਖ ਮੰਤਰੀ ਨੇ ਮੈਡੀਕਲ ਸੰਸਥਾਨ ਦੇ ਪਹਿਲੇ ਪੜਾਅ ਦੇ ਨਿਰਮਾਣ ਦੀ ਸ਼ੁਰੂਆਤ ਕਰਦੇ ਹੋਏ ਕਿਹਾ ਕਿ ਇਹ ਮੇਡੀਕਲ ਸੰਸਥਾਨ ਸਿਰਫ ਸੀਮੇਂਟ-ਕੰਕਰੀਟ ਦੀ ਇਮਾਰਤ ਨਹੀਂ ਸੋਵ ਮਨੁੱਖਤਾ ਦੀ ਸੇਵਾ ਦਾ ਇੱਕ ਮੰਦਿਰ ਹੈ। ਇਸ ਸੰਸਥਾਨ ਦੇ ਬਨਣ ਦੇ ਬਾਅਦ ਖੇਤਰ ਦੇ ਲੋਕਾਂ ਨੂੰ ਮੈਡੀਕਲ ਸਹੂਲਤ ਮਿਲੇਗੀ। ਗ੍ਰਾਮੀਣ ਖੇਤਰ ਵਿੱਚ ਸਥਾਪਿਤ ਹੋਣ ਵਾਲੇ ਇਸ ਸੰਸਥਾਨ ਨਾਲ ਝੱਜਰ ਹੀ ਨਹੀਂ ਸੋਗ ਨਾਨ ਲੱਗਦੇ ਖੇਤਰਾਂ ਨੂੰ ਵੀ ਸਿਹਤ ਲਾਭ ਮਿਲੇਗਾ। ਹਰ ਜਿਲ੍ਹੇ ਵਿੱਚ ਆਧੁਨਿਕ ਸਹੂਲਤਾਂ ਨਾਲ ਲੈਸ ਹਸਪਤਾਲ ਹੋਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਸੱਭਕਾ ਸਾਥ, ਸੱਭਕਾ ਵਿਕਾਸ, ਸੱਭਕਾ ਵਿਸ਼ਵਾਸ ਅਤੇ ਸੱਭਕਾ ਪ੍ਰਯਾਸ ਦਾ ਜੋ ਮੰਤਰ ਦਿੱਤਾ ਹੈ। ਅਸੀਂ ਉਸ ‘ਤੇ ਚਲਦੇ ਹੋਏ ਇੱਕ ਆਤਮਨਿਰਭਰ ਅਤੇ ਮਜਬੂਤ ਹਰਿਆਣਾ ਦਾ ਨਿਰਮਾਣ ਕਰ ਰਹੇ ਹਨ। ਸਰਕਾਰ ਨੇ ਗਰੀਬਾਂ ਦੇ ਇਨਾਜ ਲਈ ਅਨੇਕ ਯੋਜਨਾਵਾਂ ਚਲਾਈਆਂ ਹਨ। ਸਰਕਾਰ ਵੱਲੋਂ ਗਰੀਬਾਂ ਦੇ ਇਲਾਜ ਲਈ ਚਿਰਾਯੂ ਯੋਜਨਾ, ਆਯੂਸ਼ਮਾਨ ਭਾਰਤ ਯੋਜਨਾ, ਸਰਕਾਰੀ ਹਸਪਤਾਲਾਂ ਵਿੱਚ ਮੁਫਤ ਡਾਇਲਸਿਸ ਸਹੂਲਤ, ਨਿਰੋਗੀ ਹਰਿਆਣਾ ਯੋਜਨਾ, ਮੁੱਖ ਮੰਤਰੀ ਮੁਫਤ ਇਲਾਜ ਯੋਜਨਾਵਾਂ ਸਮੇਤ ਅਨੇਕ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਹਨ, ਜਿਨ੍ਹਾਂ ਦਾ ਆਮ ਜਨਤਾ ਨੂੰ ਲਾਭ ਮਿਲ ਰਿਹਾ ਹੈ। ਸਰਕਾਰ ਵੱਲੋਂ ਇਸ ਵਿੱਤ ਸਾਲ ਵਿੱਚ ਸਿਹਤ ਖੇਤਰ ਦਾ ਬਜਟ 10,159 ਕਰੋੜ ਕੀਤਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਦੇਸ਼ ਦਾ ਪਹਿਲਾ ਸੂਬਾ ਹੈ ਜਿੱਥੇ ਹੇਪੇਟਾਈਟਿਸ -ਸੀ ਤੇ ਬੀ ਦੀ ਦਵਾਈਆਂ ਮੁਫਤ ਉਪਲਬਧ ਕਰਵਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਹਰ ਜਿਲ੍ਹੇ ਵਿੱਚ ਮੈਡੀਕਲ ਕਾਲਜ ਖੋਲਣ ਦਾ ਫੈਸਲਾ ਕੀਤਾ ਗਿਆ ਹੈ। ਮੌਜੂਦਾ ਸਮੇਂ ਵਿੱਚ ਸੂਬੇ ਵਿੱਚ ਮੈਡੀਕਲ ਕਾਲਜਾਂ ਦੀ ਗਿਣਤੀ 15 ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ਝੱਜਰ ਜਿਲ੍ਹੇ ਦੇ ਬਾਡਸਾ ਵਿੱਚ ਕੌਮੀ ਕੈਂਸਰ ਸੰਸਥਾਨ ਖੋਲਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਮੈਡੀਕਲ ਸਹੂਲਤਾਂ ਨੂੰ ਹਰੇਕ ਨਾਗਰਿਕ ਤੱਕ ਪਹੁੰਚਾਉਣ ਲਈ ਪ੍ਰਤੀਬੱਧਤਾ ਨਾਲ ਕੰਮ ਕਰ ਰਹੀ ਹੈ। ਸੂਬੇ ਵਿੱਚ ਕੁੱਲ ਇੱਕ ਕਰੋੜ 33 ਲੱਖ ਚਿਰਾਯੂ ਕਾਰਡ ਬਣਾਏ ਜਾ ਚੁੱਕੇ ਹਨ।
ਮੁੱਖ ਮੰਤਰੀ ਨੈ ਹਿਾ ਕਿ ਵਾਤਾਵਰਣ ਸਰੰਖਣ ਨੂੰ ਲੈ ਕੇ ਇਸ ਧਾਮ ਵੱਲੋਂ ਲਗਭਗ 82,125 ਪੌਧਾਰੋਪਣ ਕਰਨ ਦਾ ਇਤਿਹਾਸਕ ਫੈਸਲਾ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਵੀ ਵਾਤਾਵਰਣ ਨੂੰ ਲੈ ਕੇ ਬੇਹੱਦ ਸੰਜੀਦਾ ਹੈ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਇੱਕ ਪੇੜ ਮਾਂ ਦੇ ਨਾਮ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮੁਹਿੰਮ ਤਹਿਤ ਪਹਿਲੇ ਪੜਾਅ ਵਿੱਚ ਹਰਿਆਣਾ ਵਿੱਚ ਟੀਚੇ ਤੋਂ ਵੱਧ 1 ਕਰੋੜ 87 ਲੱਖ ਪੌਧੇ ਲਗਾਏ ਗਏ ਹਨ। ਦੂਜੇ ਪੜਾਅ ਵਿੱਚ 1 ਕਰੋੜ 82 ਲੱਖ ਪੌਧੇ ਲਗਾਉਣ ਦਾ ਟੀਚਾ ਪੂਰਾ ਕੀਤਾ ਜਾਵੇਗਾ।
ਵੀਰਾਂਗਨਾਵਾਂ ਨੇ ਮੁੱਖ ਮੰਤਰੀ ਨੂੰ ਭੇਂਟ ਕੀਤਾ ਸਿੰਦੂਰ ਦਾ ਪੌਧਾ
ਪ੍ਰੋਗਰਾਮ ਦੌਰਾਨ ਕਾਫੀ ਗਿਣਤੀ ਵਿੱਚ ਯੁੱਧ ਵੀਰਾਂਗਨਾਵਾਂ ਵੀ ਪਹੁੰਚੀਆਂ ਅਤੇ ਰਾਸ਼ਟਰ ਦੇ ਪ੍ਰਤੀ ਅਟੁੱਟ ਪ੍ਰੇਮ ਨੂੰ ਪ੍ਰਦਰਸ਼ਿਤ ਕਰਦੇ ਹੋਏ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੂੰ ਸਿੰਦੂਰ ਦਾ ਪੌਧਾ ਭੇਂਟ ਕੀਤਾ। ਉਨ੍ਹਾਂ ਨੇ ਕਿਹਾ ਕਿ ਝੱਜਰ ਦਾ ਇਹ ਖੇਤਰ ਵੀਰ ਫੌਜੀਆਂ ਦਾ ਇਲਾਕਾ ਹੈ। ਇੱਥੇ ਦੇ ਲੋਕਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਕੁੱਟ-ਕੁੱਟ ਕੇ ਭਰੀ ਹੈ ਅਤੇ ਖੇਤਰ ਦੇ ਫੌਜੀ ਸਰਹੱਦਾਂ ‘ਤੇ ਤੈਨਾਤ ਹਨ।
ਹਰਿਆਣਾ ਵਿੱਚ ਅਨੁਸੂਚਿਤ ਜਾਤੀਆਂ ਦੀ ਭਲਾਈ ਨਾਲ ਜੁੜੇ ਉਪਾਆਂ ਦੀ ਸਮੀਖਿਆ ਕੀਤੀ
ਚੰਡੀਗੜ੍ਹ,( ਜਸਟਿਸ ਨਿਊਜ਼ ) ਡਾ. ਫੱਗਨ ਸਿੰਘ ਕੁਲਸਤੇ ਦੀ ਅਗਵਾਈ ਹੇਠ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਜਨਜਾਤੀਆਂ ਦੀ ਭਲਾਈ ਸਬੰਧੀ ਸੰਸਦੀ ਕਮੇਟੀ ਨੇ ਅੱਜ ਚੰਡੀਗੜ੍ਹ ਵਿੱਚ ਅਧਿਐਨ ਦੌਰਾ ਕੀਤਾ।
ਇਸ ਅਧਿਐਨ ਦੌਰੇ ਦੌਰਾਨ ਸੰਸਦੀ ਕਮੇਟੀ ਨੇ ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਸਮੇਤ ਹਰਿਆਣਾ ਸਰਕਾਰ ਦੇ ਹੋਰ ਸੀਨੀਅਰ ਅਧਿਕਾਰੀਆਂ ਦੇ ਨਾਂਲ ਸੂਬੇ ਵਿੱਚ ਅਨੁਸੂਚਿਤ ਜਾਤੀਆਂ ਦੀ ਸਮਾਜਿਕ-ਆਰਥਿਕ ਅਤੇ ਵਿਦਿਅਕ ਸਥਿਤੀ ਦੇ ਬਾਰੇ ਚਰਚਾ ਕੀਤੀ।
ਇਸ ਦੌਰਾਨ ਸੂਬੇ ਵਿੱਚ ਅਨੁਸੂਚਿਤ ਜਾਤੀਆਂ ਦੀ ਭਲਾਈ ਲਈ ਚਲਾਈ ਜਾ ਰਹੀ ਵੱਖ-ਵੱਖ ਕੇਂਦਰ ਅਤੇ ਸੂਬਾ ਪ੍ਰਾਯੋਜਿਤ ਯੋਜਨਾਵਾਂ ‘ਤੇ ਚਰਚਾ ਕੀਤੀ ਗਈ। ਇਸ ਤੋਂ ਇਲਾਵਾ, ਸੰਸਦੀ ਕਮੇਟੀ ਵੱਲੋਂ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ (ਜੁਲਮ ਨਿਵਾਰਣ), ਐਕਟ, 1989 ਤਹਿਤ ਦਰਜ ਮਾਮਲਿਆਂ ਅਤੇ ਬਦਲਾਅ ਉਪਾਆਂ ‘ਤੇ ਵੀ ਚਰਚਾ ਕੀਤੀ ਗਈ।
ਕਮੇਟੀ ਦੇ ਹੋਰ ਮੈਂਬਰਾਂ ਵਿੱਚ ਸ੍ਰੀ ਅਨਿਲ ਫਿਰੋਜਿਆ, ਡਾ. ਮੱਲੂ ਰਵੀ, ਸ੍ਰੀਮਤੀ ਪ੍ਰਤਿਮਾ ਮੰਡਲ, ਸ੍ਰੀ ਅਰੁਣ ਕੁਮਾਰ, ਏਡਵੋਕੇਟ ਚੰਦਰ ਸ਼ੇਖਰ, ਸ੍ਰੀ ਅਲਫ੍ਰੇਡ ਕਨਨਗਾਨੀ ਐਸ. ਆਰਥਰ, ਸ੍ਰੀ ਦੇਵੇਂਦਰ ਪ੍ਰਤਾਪ ਸਿੰਘ, ਸ੍ਰੀ ਮਿਮਲੇਸ਼ ਕੁਮਾਰ, ਫੂਲੋ ਦੇਵੀ ਨੇਤਾਮ, ਸ੍ਰੀ ਜਗਨਨਾਥ ਸਰਕਾਰ ਮੌਜੂਦ ਸਨ। ਹਰਿਆਣਾ ਦੇ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਵੀ ਮੀਟਿੰਗ ਵਿੱਚ ਸ਼ਾਮਿਲ ਹੋਏ।
ਸਿੰਚਾਈ ਵਿਭਾਗ ਦੇ 80 ਅਧਿਕਾਰੀਆਂ ਨੂੰ ਕੀਤਾ ਗਿਆ ਚਾਰਜਸ਼ੀਟ
ਚੰਡੀਗੜ੍ਹ, ( ਜਸਟਿਸ ਨਿਊਜ਼ ) ਹਰਿਆਣਾ ਦੀ ਸਿੰਚਾਈ ਅਤੇ ਜਲ੍ਹ ਸੰਸਾਧਨ ਮੰਤਰੀ ਸ੍ਰੀਮਤੀ ਸ਼ਰੂਤੀ ਚੌਧਰੀ ਨੇ ਕਿਹਾ ਕਿ ਨਿਰਮਾਣ ਸਮੱਗਰੀ ਵਿੱਚ ਗੁਣਵੱਤਾ ਨਾਲ ਕੋਈ ਸਮਝੌਤਾ ਨਹੀਂ ਹੋਵੇਗਾ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਜੀਰੋ ਟੋਲਰੇਂਸ ਨੀਤੀ ‘ਤੇ ਕੰਮ ਕਰ ਰਹੇ ਹਨ। ਇਸੀ ਲੜੀ ਵਿੱਚ ਮੁੱਖ ਮੰਤਰੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿੰਚਾਈ ਵਿਭਾਗ ਦੀ ਵੱਖ-ਵੱਖ ਪਰਿਯੋਜਨਾਵਾਂ ‘ਤੇ ਚੱਲ ਰਹੇ ਨਿਰਮਾਣ ਕੰਮਾਂ ਵਿੱਚ ਨਿਰਮਾਣ ਸਮੱਗਰੀ ਦੇ 48 ਸੈਂਪਲ ਭਰੇ ਗਏ, ਉਨ੍ਹਾਂ ਵਿੱਚੋਂ 18 ਸੈਂਪਲ ਫੇਲ ਪਾਏ ਗਏ। ਜਿਸ ‘ਤੇ ਜੇਈ ਤੋਂ ਲੈ ਕੇ ਚੀਫ ਇੰਜੀਨੀਅਰ ਤੱਕ ਦੇ 80 ਅਧਿਕਾਰੀਆਂ ਨੂੰ ਹਰਿਆਣਾ ਸਿਵਲ ਸੇਵਾ ਨਿਯਮਾਵਲੀ ਧਾਰਾ-7 ਤੇ 8 ਦੇ ਤਹਿਤ ਚਾਰਜਸ਼ੀਟ ਕੀਤਾ ਗਿਆ।
ਸ੍ਰੀਮਤੀ ਸ਼ਰੂਤੀ ਚੌਧਰੀ ਅੱਜ ਇੱਥੇ ਆਪਣੇ ਨਿਵਾਸ ਸਥਾਨ ‘ਤੇ ਪ੍ਰੈਸ ਕਾਨਫ੍ਰੈਂਸ ਨੂੰ ਸੰਬੋਧਿਤ ਕਰ ਰਹੀ ਸੀ।
ਉਨ੍ਹਾਂ ਨੇ ਕਿਹਾ ਕਿ ਸਰਕਾਰ ਕਿਸੇ ਵੀ ਰੂਪ ਵਿੱਚ ਭ੍ਰਿਸ਼ਟਾਚਾਰ ਨੂੰ ਸਵੀਕਾਰ ਨਹੀਂ ਕਰੇਗੀ। ਊਨ੍ਹਾਂ ਨੇ ਕਿਹਾ ਕਿ ਕੁੱਝ ਪਰਿਯੋਜਨਾਵਾਂ ਪੂਰੀ ਹੋਣ ਦੀ ਕਤਾਰ ‘ਤੇ ਸਨ। ਜਦੋਂ ਪਰਿਯੋਜਨਾਵ ਪੂਰੀ ਹੋਣ ਨੂੰ ਹੁੰਦੀ ਹੈ ਤਾਂ ਅਧਿਕਾਰੀਆਂ ਦੀ ਜਵਾਬਦੇਹੀ ਵੱਧ ਜਾਂਦੀ ਹੈ। ਵਾਰ-ਵਾਰ ਸ਼ਿਕਾਇਤ ਮਿਲਣ ‘ਤੇ ਵਿਭਾਗ ਦੀ ਵਿਜੀਲੈਂਸ ਵਿੰਗ ਨੇ ਛਾਪੇਮਾਰੀ ਕੀਤੀ ਅਤੇ ਸਂੈਪਲਿੰਗ ਲਈ। ਇੱਕ ਸੁਆਲ ਦੇ ਜਵਾਬ ਵਿੱਚ ਉਨ੍ਹਾਂ ਨੇ ਕਿਹਾ ਕਿ ਠੇਕੇਦਾਰਾਂ ਦੀ ਕਾਫੀ ਪੇਮੈਂਟ ਹੋ ਚੁੱਕੀ ਸੀ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਠੇਕੇਦਾਰਾਂ ਤੋਂ ਰਿਕਵਰੀ ਕਰਨ ਦੀ ਸੰਭਾਵਨਾਵਾਂ ਨੂੰ ਤਲਾਸ਼ਿਆ ਜਾਵੇਗਾ।
ਕਿਸ਼ਾਊ ਬੰਨ੍ਹ ਪਰਿਯੋਜਨਾ ਦੇ ਬਾਰੇ ਵਿੱਚ ਪੁੱਛੇ ਜਾਣ ‘ਤੇ ਸ੍ਰੀਮਤੀ ਸ਼ਰੂਤੀ ਚੌਧਰੀ ਨੇ ਕਿਹਾ ਕਿ ਇਹ ਇੱਕ ਕੌਮੀ ਪਰਿਯੋਜਨਾਵ ਹੈ। ਹਰਿਆਣਾ ਦੇ ਲਈ ਇਹ ਬਹੁਤ ਮਹਤੱਵਪੂਰਣ ਹੈ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਦੋ ਦਿਨ ਪਹਿਲਾਂ ਹੀ ਇਸ ਪਰਿਯੋਜਨਾ ਦੀ ਸਮੀਖਿਆ ਕੀਤੀ ਸੀ। ਕਿਸ਼ਾਊ ਬੰਨ੍ਹ ਨਾਲ ਹਰਿਆਣਾ ਨੂੰ ਸਿੰਚਾਈ ਦੇ ਨਾਲ-ਨਾਲ ਪੀਣ ਦੇ ਪਾਣੀ ਲਈ ਅਤੇ ਪਨ-ਬਿਜਲੀ ਵਿੱਚ ਹਿੱਸੇਦਾਰੀ ਮਿਲਦੀ ਹੈ। ਇਸ ਬੰਨ੍ਹ ਨਾਲ ਹਰਿਆਣਾ ਨੂੰ ਯਮੁਨਾ ਨਦੀ ਵਿੱਚ 709 ਕਿਯੂਸਿਕ ਪਾਣੀ ਮਿਲੇਗਾ।
ਕੇਂਦਰ ਸਰਕਾਰ ਦੇ 11 ਸਾਲ ਪੂਰੇ ਹੋਣ ਦੇ ਬਾਰੇ ਵਿੱਚ ਪੁੱਛੇ ਗਏ ਸੁਆਲ ਦੇ ੧ਵਾਬ ਵਿੱਚ ਸਿੰਚਾਈ ਮੰਤਰੀ ਨੇ ਕਿਹਾ ਕਿ ਅਸੀਂ ਖੁਸ਼ਕਿਸਮਤ ਹਨ ਕਿ ਸਾਨੂੰ ਸ੍ਰੀ ਨਰੇਂਦਰ ਮੋਦੀ ਵਜੋ ਇੱਕ ਮਜਬੁਤ ਪ੍ਰਧਾਨ ਮੰਤਰੀ ਮਿਲਿਆ ਹੈ। ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾੳਬਣਾ, ਤਿੰਨ ਤਲਾਕ ਤੇ ਆਪ੍ਰੇਸ਼ਨ ਸਿੰਦੂਰ ਵਰਗੇ ਮੁਸ਼ਕਲ ਫੈਸਲੇ ਲੈਣਾ ਉਨ੍ਹਾਂ ਦੇ ਮਜਬੂਤ ਅਗਵਾਈ ਨੂੰ ਦਰਸ਼ਾਉਂਦਾ ਹੈ।
ਮੁੱਖ ਮੰਤਰੀ ਨੇ ਨਾਗਰਿਕਾਂ ਨੂੰ ਕੀਤੀ ਅਪੀਲ, ਸੰਤ ਕਬੀਬ ਦੀ ਬਾਣੀ ਨੂੰ ਜੀਵਨ ਵਿੱਚ ਅਪਨਾਉਣ, ਜਾਤੀਵਾਦ ਅਤੇ ਭੇਦਭਾਵ ਤੋਂ ਉੱਪਰ ਉੱਠ ਕੇ ਰਾਸ਼ਟਰ ਨਿਰਮਾਣ ਵਿੱਚ ਦੇਣ ਸਹਿਯੋਗ
ਚੰਡੀਗੜ੍ਹ ( ਜਸਟਿਸ ਨਿਊਜ਼ ) ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸੰਤ ਸ਼ਿਰੋਮਣੀ ਕਬੀਰ ਦਾਸ ਜੀ ਦੀ ਜੈਯੰਤੀ ਮੌਕੇ ‘ਤੇ ਸਫਾਈ ਕਰਮਚਾਰੀਆਂ ਦੇ ਹਿੱਤ ਵਿੱਚ ਇੱਕ ਮਹਤੱਵਪੂਰਣ ਫੈਸਲਾ ਲੈਂਦੇ ਹੋਏ ਉਨ੍ਹਾਂ ਦੇ ਮਹੀਨਾ ਤਨਖਾਹ ਵਿੱਚ 2100 ਰੁਪਏ ਦੇ ਵਾਧੇ ਦਾ ਐਲਾਨ ਕੀਤਾ। ਇਸ ਤੋਂ ਇਲਾਵਾ, ਸਿਰਸਾ ਵਿੱਚ ਬਣ ਰਹੇ ਸੰਤ ਸਰਸਾਈ ਨਾਥ ਮੈਡੀਕਲ ਕਾਲਜ ਵਿੱਚ 100 ਬੈਡ ਦਾ ਨਸ਼ਾ ਮੁਕਤ ਕੇਂਦਰ ਬਨਾਉਣ ਦਾ ਵੀ ਐਲਾਨ ਕੀਤਾ। ਨਾਲ ਹੀ, ਡੱਬਵਾਲੀ ਵਿੱਚ ਸਥਿਤ ਨਸ਼ਾ ਮੁਕਤੀ ਕੇਂਦਰ ਵਿੱਚ 10 ਬੈਡ ਦੀ ਗਿਣਤੀ ਨੂੰ ਵਧਾ ਕੇ 30 ਬੈਡ ਕਰਨ ਅਤੇ ਏਲਨਾਬਾਦ ਦੇ ਸਰਕਾਰੀ ਹਸਪਤਾਲ ਦੇ ਕੋਲ 30 ਬੈਡ ਦਾ ਨਵਾਂ ਨਸ਼ਾ ਮੁਕਤੀ ਕੇਂਦਰ ਬਨਾਉਣ ਦਾ ਵੀ ਐਲਾਨ ਕੀਤਾ।
ਮੁੱਖ ਮੰਤਰੀ ਅੱਜ ਸੰਤ-ਮਹਾਪੁਰਸ਼ ਸਨਮਾਨ ਅਤੇ ਵਿਚਾਰ ਪ੍ਰਚਾਰ-ਪ੍ਰਸਾਰ ਯੋਜਨਾ ਤਹਿਤ ਜਿਲ੍ਹਾ ਸਿਰਸਾ ਵਿੱਚ ਪ੍ਰਬੰਧਿਤ ਸੰਤ ਸ਼ਿਰੋਮਣੀ ਕਬੀਰ ਦਾਸ ਜੈਯੰਤੀ ਰਾਜ ਪੱਧਰੀ ਸਮਾਰੋਹ ਵਿੱਚ ਮੌਜੂਦ ਜਨਤਾ ਨੂੰ ਸੰਬੋਧਿਤ ਕਰ ਰਹੇ ਸਨ। ਇਸ ਮੌਕੇ ‘ਤੇ ਮੁੱਖ ਮੰਤਰੀ ਨੈ 31 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਆਪਣੇ ਸੰਕਲਪ ਪੱਤਰ ਵਿੱਚ ਸਫਾਈ ਕਰਮਚਾਰੀਆਂ ਦੇ ਤਨਖਾਹ ਨੂੰ ਪੜਾਅਵਾਰ ਢੰਗ ਨਾਲ 5 ਸਾਲਾਂ ਵਿੱਚ 26 ਹਜਾਰ ਤੱਕ ਵਧਾਉਣ ਦਾ ਸੰਕਲਪ ਕੀਤਾ ਹੈ, ਇਸ ਦੇ ਲਈ ਸਰਕਾਰ ਵਚਨਬੱਧ ਹੈ। ਸੰਕਲਪ ਪੱਤਰ ਵਿੱਚ ਜੋ ਅਸੀਂ ਕਿਹਾ ਹੈ ਉਸ ਨੂੰ ਅਸੀਂ ਪੂਰਾ ਕਰਾਂਗੇ।
ਮੁੱਖ ਮੰਤਰੀ ਨੇ ਕਿਹਾ ਕਿ ਸੰਤ ਕਬੀਰ ਭਾਰਤੀ ਸਭਿਆਚਾਰ ਦੀ ਸਰਵਧਰਮ ਸਮਭਾਵ ਅਤੇ ਵਸੂਦੇਵ ਕੁਟੁੰਬਕਮ ਰਿਵਾਇਤ ਦੇ ਸੰਵਾਹਕ ਅਤੇ ਇਤਿਹਾਸ ਦੇ ਅਨਮੋਲ ਰਤਨ ਸਨ। ਉਨ੍ਹਾਂ ਦਾ ਜਨਮ ਅਜਿਹੇ ਸਮੇਂ ਵਿੱਚ ਹੋਇਆ, ਜਦੋਂ ਸਾਡਾ ਸਮਾਜ ਹਨੇਰੇ, ਜਾਤ-ਪਾਤ ਅਤੇ ਰੁੜੀਵਾਦੀ ਰਿਵਾਇਤਾਂ ਨਾਲ ਜਕੜਿਆ ਹੋਇਆ ਸੀ। ਸੰਤ ਕਬੀਰ ਨੇ ਆਪਣੇ ਕਰਮ ਨਾਂਲ ਵੰਦਨੀਯ ਸਥਾਨ ਪ੍ਰਾਪਤ ਕੀਤਾ। ਉਹ ਆਪਣੇ ਸਮੇਂ ਦੇ ਸੱਭ ਤੋਂ ਹਿੰਮਤੀ ਸਮਾਜ ਸੁਧਾਂਰਕ ਸਨ। ਉਨ੍ਹਾਂ ਨੈ ਸਾਰੇ ਧਰਮਾਂ ਦੀ ਬੁਰਾਈਆਂ ‘ਤੇ ਸਖਤ ਸੱਟ ਕੀਤੀ।
ਉਨ੍ਹਾਂ ਨੇ ਕਿਹਾ ਕਿ ਸੰਤ ਕਬੀਰ ਦਾਸ ਜੀ ਵਰਗੇ ਸੰਤ-ਮਹਾਤਮਾਵਾਂ, ਰਿਸ਼ੀ-ਮੁਨੀਆਂ, ਪੀਰ-ਪੈਗੰਬਰਾਂ ਅਤੇ ਗੁਰੂਆਂ ਨੇ ਭਟਕੀ ਮਨੁੱਖਤਾ ਨੂੰ ਜੀਵਨ ਦਾ ਸੱਚਾ ਰਸਤਾ ਦਿਖਾਇਆ ਹੈ। ਅਜਿਹੀ ਮਹਾਨ ਸਖਸ਼ੀਅਤਾਂ ਦੀ ਸਿਖਿਆਵਾਂ ਪੂਰੇ ਮਨੁੱਖ ਸਮਾਜ ਦੀ ਧਰੋਹਰ ਹਨ। ਊਨ੍ਹਾਂ ਦੀ ਵਿਰਾਸਤ ਨੂੰ ਸੰਭਾਲਣ ਤੇ ਸਹੇਜਨ ਦੀ ਜਿਮੇਵਾਰੀ ਸਾਡੀ ਸਾਰਿਆਂ ਦੀ ਹੈ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਆਧੁਨਿਕ ਭਾਰਤ ਦੇ ਨਿਰਮਾਣ ਵਿੱਚ ਨਿਭਾਈ ਵੱਡੀ ਭੁਮਿਕਾ
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਹਮੇਸ਼ਾ ਸੰਤ ਕਬੀਰ ਜੀ ਦੇ ਵਿਚਾਰਾਂ ਨੂੰ ਆਧੁਨਿਕ ਭਾਂਰਤ ਦੀ ਨੀਂਹ ਦਸਿਆ ਹੈ। ਸੰਤ ਕਬੀਰ ਜੀ ਦੇ ਵਿਚਾਰਾਂ ਨੂੰ ਅੱਗੇ ਵਧਾਉਂਦੇ ਹੋਏ ਆਜਾਦੀ ਦੇ ਬਾਅਦ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਆਧੁਨਿਕ ਭਾਂਰਤ ਦੇ ਨਿਰਮਾਣ ਵਿੱਚ ਵੱਡੀ ਭੁਮਿਕਾ ਨਿਭਾਈ ਹੈ। ਪਿਛਲੇ 11 ਸਾਲਾਂ ਵਿੱਚ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਸਰਕਾਰ ਨੇ ਭਲਾਈਕਾਰੀ ਯੋਜਨਾਵਾਂ ਚਲਾ ਕੇ ਗਰੀਬਾਂ ਨੂੰ ਮਜਬੂਤ ਕਰਨ ਦਾ ਕੰਮ ਕੀਤਾ ਹੈ।
ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਹਰਿਆਣਾ ਸਰਕਾਰ ਨੇ ਵੀ ਸੱਭਕਾ ਸਾਥ, ਸੱਭਕਾ ਵਿਕਾਸ, ਸੱਭਕਾ ਵਿਸ਼ਵਾਸ ਅਤੇ ਸੱਭਕਾ ਪ੍ਰਯਾਸ ਦੇ ਮੂਲਮੰਤਰ ‘ਤੇ ਚੱਲਦੇ ਹੋਏ ਸਮਾਜ ਦੇ ਹਰ ਵਰਗ ਦੇ ਉਥਾਨ ਲਈ ਅਨੇਕ ਯੋਜਨਾਵਾਂ ਅਤੇ ਨੀਤੀਆਂ ਲਾਗੂ ਕੀਤੀਆਂ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਦਾ ਮੂਲ ਦਰਸ਼ਨ ਅੰਤੋਂਦੇਯ ਹੈ, ਲਾਇਨ ਵਿੱਚ ਖੜੇ ਆਖੀਰੀ ਵਿਅਕਤੀ ਦਾ ਉਥਾਨ ਹੈ। ਇਹੀ ਸੰਤ ਕਬੀਰ ਦਾ ਮਾਰਗ ਹੈ, ਇਹੀ ਸਾਡੀ ਨੀਤੀਆਂ ਦਾ ਆਧਾਰ ਹੈ। ਅੱਜ ਸਾਡੀ ਟ੍ਰਿਪਲ ਇੰਜਨ ਸਰਕਾਰ ਤਿਨ ਗੁਣਾ ਰਫਤਾਰ ਨਾਲ ਸੰਤ ਕਬੀਰ ਵੱਲੋਂ ਦਿਖਾਏ ਗਏ ਮਾਰਗ ‘ਤੇ ਅੱਗੇ ਵੱਧ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਵਾਂਝੇ ਅਨੁਸੂਚਿਤ ਜਾਤੀ ਲਈ ਰਾਖਵਾਂ ਦਾ ਪ੍ਰਾਵਧਾਨ ‘ਤੇ ਸੁਪਰੀਮ ਕੋਰਟ ਦਾ ਫੈਸਲਾ ਆਇਆ ਤਾਂ ਹਰਿਆਣਾ ਸਰਕਾਰ ਨੇ ਉਸ ਫੈਸਲੇ ਨੂੰ ਸੂਬੇ ਵਿੱਚ ਲਾਗੂ ਕਰਨ ਦਾ ਕੰਮ ਕੀਤਾ ਅਤੇ ਡੀਐਸਸੀ ਸਮਾਜ ਨੂੰ ਉਸ ਦਾ ਹੱਕ ਦਿੱਤਾ।
ਸਫਾਈ ਕਰਮਚਾਰੀਆਂ ਦੀ ਭਲਾਈ
ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਸਫਾਈ ਕਰਮਚਾਰੀਆਂ ਦੇ ਹਿੱਤਾਂ ਦੀ ਰੱਖਿਆ ਲਈ ਹਰਿਆਣਾ ਰਾਜ ਸਫਾਈ ਕਰਮਚਾਰੀ ਕਮਿਸ਼ਨ ਦਾ ਗਠਨ ਕੀਤਾ ਹੈ। ਸਫਾਈ ਕਰਮਚਾਰੀਆਂ ਲਈ ਸੁਰੱਖਿਆ ਅਤੇ ਗਰਿਮਾ ਦੀ ਗਾਰੰਟੀ ਦਿੱਤੀ ਹੈ। ਸਫਾਈ ਕਰਮਚਾਰੀਆਂ ਦੀ ਉਨ੍ਹਾਂ ਦੀ ਡਿਊਟੀ ਦੌਰਾਨ ਮੌਤ ਹੋਣ ਦੀ ਸਥਿਤੀ ਵਿੱਚ 5 ਲੱਖ ਰੁਪਏ ਅਤੇ ਸੀਵਰੇਜ ਵਿੱਚ ਕੰਮ ਕਰਦੇ ਸਮੇਂ ਮੌਤ ਹੋਣ ਦੀ ਸਥਿਤੀ ਵਿੱਚ 10 ਲੱਖ ਰੁਪਏ ਦੀ ਬੀਮਾ ਰਕਮ ਦਾ ਪ੍ਰਾਵਧਾਨ ਕੀਤਾ ਹੈ। ਇਸ ਤੋਂ ਇਲਾਵਾ, ਏਜੰਸੀਆਂ ਰਾਹੀਂ ਕੰਮ ਕਰ ਰਹੇ 5 ਹਜਾਰ ਤੋਂ ਵੱਧ ਸਫਾਈ ਕਰਮਚਾਰੀਆਂ ਨੂੰ ਸਬੰਧਿਤ ਪਾਲਿਕਾ ਦੇ ਰੋਲ ‘ਤੇ ਲਿਆ ਹੈ।
ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਵਿਆਹ ਸ਼ਗਨ ਯੋਜਨਾ ਤਹਿਤ ਅਨੁਸੂਚਿਤ ੧ਾਤੀ ਦੇ ਗਰੀਬ ਪਰਿਵਾਰਾਂ ਦੀ 2 ਲੱਖ 60 ਹਜਾਰ ਬੇਟੀਆਂ ਦੇ ਵਿਆਹ ‘ਤੇ 71-71 ਹਜਾਰ ਰੁਪਏ ਸ਼ਗਨ ਰਕਮ ਦਿੱਤੀ ਗਈ। ਮਕਾਨ ਦੀ ਮੁਰੰਮਤ ਲਈ ਅੰਬੇਦਕਰ ਆਵਾਸ ਨੀਵੀਨਕਰਣ ਯੋਜਨਾ ਤਹਿਤ ਗਰੀਬੀ ਰੇਖਾ ਤੋਂ ਹੇਠਾਂ ਜੀਵਨ ਬਤੀਤ ਕਰਨ ਵਾਲੇ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਮਕਾਨ ਮੁਰੰਮਤ ਲਈ 80 ਹਜਾਰ ਰੁਪਏ ਦਿੱਤੇ ਜਾ ਰਹੇ ਹਨ। ਇਸ ਯੋਜਨਾ ਤਹਿਤ ਹੁਣ ਤੱਕ 76,985 ਲਾਭਕਾਰਾਂ ਨੂੰ 416 ਕਰੋੜ ਰੁਪਏ ਦੀ ਰਕਮ ਦਿੱਤੀ ਗਈ ਹੈ।
ਮੁੱਖ ਮੰਤਰੀ ਨੇ ਕੀਤੀ ਅਪੀਲ, ਸੰਤ ਕਬੀਰ ਦੀ ਬਾਣੀ ਨੂੰ ਜੀਵਨ ਵਿੱਚ ਅਪਨਾਉਣ, ਜਾਤੀਵਾਦ ਅਤੇ ਭੇਦਭਾਵ ਤੋਂ ਉੱਪਰ ਉੱਠ ਕੇ ਰਾਸ਼ਟਰ ਨਿਰਮਾਣ ਵਿੱਚ ਦੇਣ ਸਹਿਯੋਗ
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅੱਜ ਹਰਿਆਣਾ ਇੱਕ-ਹਰਿਆਣਵੀਂ ਇੱਕ ਦੀ ਭਾਵਨਾ ਨਾਲ ਲਾਗੂ ਕੀਤੀ ਗਈ ਸਰਕਾਰ ਦੀ ਹਰ ਯੋਜਨਾ, ਹਰ ਨੀਤੀ, ਹਰ ਫੈਸਲੇ ਵਿੱਚ ਸੰਤ ਕਬੀਰ ਦੀ ਭਾਵਨਾ ਵਸਦੀ ਹੈ। ਸੰਤ ਕਬੀਰ ਜੀ ਦੀ ਬਾਣੀ ਅੱਜ ਵੀ ਉਨ੍ਹੀ ਹੀ ਪ੍ਰਾਂਸੰਗਿਕ ਹੈ ਜਿਨ੍ਹੀ ਉਸ ਸਮੇਂ ਸੀ। ਉਨ੍ਹਾਂ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਅਸੀਂ ਸਾਰੇ ਇਹ ਸੰਕਲਪ ਲੈਣ ਕਿ ਸੰਤ ਕਬੀਰ ਦੀ ਸਿਖਿਆਵਾਂ ਨੂੰ ਜਨ-ਜਨ ਤੱਕ ਪਹੁੰਚਾਵਾਂਗੇ। ਉਨ੍ਹਾਂ ਦੀ ਬਾਣੀ ਨੂੰ ਨਾ ਸਿਰਫ ਯਾਦ ਰੱਖਾਂਗੇ, ਸਗੋ ਆਪਣੇ ਜੀਵਨ ਵਿੱਚ ਉਤਾਰਾਂਗੇ। ਜਾਤੀਵਾਦ, ਭੇਦਭਾਵ, ਉਚ-ਨੀਚ ਤੋਂ ਉੱਪਰ ਉੱਠ ਕੇ ਅਸੀਂ ਇੱਕ ਭਾਰਤ-ਸ਼ੇ੍ਰਸ਼ਠ ਭਾਰਤ ਦੇ ਵੱਲ ਵਧਾਂਗੇ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਡੀਐਸਸੀ ਸਮਾਜ ਨੂੰ ਦਿੱਤਾ ਉਨ੍ਹਾਂ ਦਾ ਹੱਕ – ਕ੍ਰਿਸ਼ਣ ਕੁਮਾਰ ਬੇਦੀ
ਇਸ ਮੌਕੇ ‘ਤੇ ਸਮਾਜਿਕ ਨਿਆਂ, ਅਧਿਕਾਰਤਾ, ਅਨੁਸੂਚਿਤ ਜਾਤੀ ਅਤੇ ਪਿਛੜਾ ਵਰਗ ਭਲਾਈ ਅਤੇ ਅੰਤੋਂਦੇਯ (ਸੇਵਾ) ਮੰਤਰੀ ਸ੍ਰੀ ਕ੍ਰਿਸ਼ਣ ਕੁਮਾਰ ਬੇਦੀ ਨੇ ਕਿਹਾ ਕਿ ਸੰਤ ਕਬੀਰ ਵਰਗੇ ਮਹਾਪੁਰਸ਼ਾਂ ਦੀ ਸਿਖਿਆਵਾਂ ਅੱਜ ਦੇ ਸਮਾਜ ਦੇ ਲਈ ਬਹੁਤ ਪ੍ਰਾਂਸੰਗਿਕ ਹਨ। ਉਨ੍ਹਾਂ ਨੇ ਸਚਾਈ, ਸਮਾਜਨਤਾ, ਭਾਈਕਾਰਾ ਅਤੇ ਮਨੁੱਖਤਾ ਦਾ ਸੰਦੇਸ਼ ਦਿੱਤਾ, ਜਿਸਨੂੰ ਜਨ-ਜਨ ਤੱਕ ਪਹੁੰਚਾਉਣਾ ਸਾਡੀ ਸਾਰਿਆਂ ਦੀ ਜਿਮੇਵਾਰੀ ਹੈ।
ਉਨ੍ਹਾਂ ਨੇ ਕਿਹਾ ਕਿ ਸੁਪਰੀਮ ਕੋਰਟ ਦਾ ਫੈਸਲਾ ਅਗਸਤ ਮਹੀਨੇ ਵਿੱਚ ਆਇਆ ਸੀ ਅਤੇ ਸੱਭ ਤੋਂ ਪਹਿਲਾਂ ਡੀਐਸਸੀ ਸਮਾਜ ਦੇ ਹੱਕ ਵਿੱਚ ਫੈਸਲਾ ਲਾਗੂ ਕਰਨ ਦਾ ਫੈਸਲਾ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਸਰਕਾਰ ਨੇ ਕੀਤਾ। ਉਨ੍ਹਾਂ ਨੇ ਕਿਹਾ ਕਿ ਸਾਲਾਂ ਤੱਕ ਡੀਐਸਸੀ ਸਮਾਜ ਨੂੰ ਸੰਘਰਸ਼ ਕਰਨਾ ਪਿਆ। ਅਨੇਕ ਵਾਰ ਹੋਰ ਸਰਕਾਰਾਂ ਅਤੇ ਮੁੱਖ ਮੰਤਰੀਆਂ ਦੇ ਸਾਹਮਣੇ ਇਹ ਮੁੱਦਾ ਚੁੱਕਿਆ ਗਿਆ, ਪਰ ਹੱਲ ਦੇ ਥਾਂ ਸਿਰਫ ਭਰੋਸਾ ਅਤੇ ਅੰਦੋਲਨ ਮਿਲੇ। ਸਮਾਜ ਦੇ ਨੇਤਾਵਾਂ ਨੂੰ ਵਿਰੋਧ ਪ੍ਰਦਰਸ਼ਨ ਕਰਨੇ ਪਏ ਅਤੇ ਕਈ ਅੰਦੋਲਨਵਾਸੀਆਂ ਨੂੰ ਜੇਲ ਤੱਕ ਜਾਣਾ ਪਿਆ। ਪਰ ਜੋ ਸਪਨਾ ਕਦੀ ਅਧੁਰਾ ਸੀ, ਉਸ ਨੂੰ ਸਾਕਾਰ ਕਰਨ ਦਾ ਕੰਮ ਮੌਜੂਦਾ ਸਰਕਾਰ ਨੇ ਕੀਤਾ ਹੈ।
ਉਨ੍ਹਾਂ ਨੇ ਕਿਹਾ ਕਿ ਇਹ ਪ੍ਰਬੰਧ ਸਿਰਫ ਇੱਕ ਜੈਯੰਤੀ ਨਹੀਂ, ਸਗੋ ਸਮਾਜਿਕ ਬਦਲਾਅ ਦਾ ਪ੍ਰਤੀਕ ਹੈ। ਪਹਿਲਾਂ ਦੀਆਂ ਸਰਕਾਰਾਂ ਨੈ ਸਮਾਜਿਕ ਸੰਤਾਂ ਅਤੇ ਮਹਾਪੁਰਸ਼ਾਂ ਦੀ ਜੈਯੰਤੀ ਮਨਾਉਣ ਦੀ ਰਿਵਾਇਤ ਨੂੰ ਮਹਤੱਵ ਨਹੀਂ ਦਿੱਤਾ, ਜਦੋਂ ਕਿ ਮੌਜੂਦਾ ਸਰਕਾਰ ਨੇ ਇੱਕ ਨਵੀਂ ਸ਼ੁਰੂਆਤ ਕੀਤੀ, ਜਿਸ ਦੇ ਤਹਿਤ ਮਹਾਰਿਸ਼ੀ ਵਾਲਮਿਕੀ ਜੈਯੰਤੀ, ਸੰਤ ਰਵੀਦਾਸ, ਬਾਬਾ ਸਾਹੇਬ ਡਾ. ਭੀਮਰਾਓ ਅੰਬੇਦਕਰ , ਸੰਤ ਕਬੀਰ ਅਤੇ ਹੋਰ ਮਹਾਪੁਰਸ਼ਾਂ ਦੀਆਂ ਜੈਯੰਤੀਆਂ ਸੂਬਾ ਪੱਧਰ ‘ਤੇ ਮਨਾਈ ਜਾ ਰਹੀ ਹੈ।
ਭਾਜਪਾ ਸੂਬਾ ਪ੍ਰਧਾਨ ਸ੍ਰੀ ਮੋਹਨ ਲਾਲ ਕੌਸ਼ਿਕ ਨੇ ਮਸਾਰੋਹ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਇਹ ਦਿਨ ਸਿਰਫ ਮਹਾਪੁਰਸ਼ ਦੀ ਜੈਯੰਤੀ ਦਾ ਨਹੀਂ ਹੈ, ਸਗੋ ਇੱਕ ਅਜਿਹੇ ਯੁੱਗਪੁਰਸ਼ ਨੂੰ ਯਾਦ ਕਰਨ ਦਾ ਦਿਨ ਹੈ, ਜਿਨ੍ਹਾਂ ਨੈ ਸਮਾਜ ਨੂੰ ਜਾਤ-ਪਾਤ ਅਤੇ ਭੇਦਭਾਵ ਤੋਂ ਉੱਪਰ ਉੱਠ ਕੇ ਸਮਰਸਤਾ ਦਾ ਮਾਰਗ ਦਿਖਾਇਆ। ਊਨ੍ਹਾਂ ਨੇ ਕਿਹਾ ਕਿ ਸੰਤ ਕਬੀਰ ਦੇ ਵਿਚਾਰ ਅੱਜ ਵੀ ਪੇ੍ਰਰਣਾ ਦਿੰਦੇ ਹਨ ਅਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਉਨ੍ਹਾਂ ਦੇ ਹੀ ਸਿਦਾਂਤਾਂ ਅਨੁਰੂਪ ਸਮਾਜ ਦੇ ਸਾਰੇ ਵਰਗਾਂ ਨੁ ਨਾਲ ਲੈ ਕੇ ਚੱਲ ਰਹੇ ਹਨ।
ਪ੍ਰੋਗਰਾਮ ਦੀ ਸੰਯੋਜਕ ਸਾਬਕਾ ਸਾਂਦਸ ਸ੍ਰੀਮਤੀ ਸੁਨੀਤਾ ਦੁੱਗਲ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੈ ਸਾਲਾਂ ਤੋਂ ਸ਼ੋਸ਼ਿਤ ਅਤੇ ਵਾਂਝੇ ਸਮਾਜ ਨੂੰ ਇੱਕ ਨਵੀਂ ਪਹਿਚਾਣ, ਇੱਕ ਨਵੀਂ ਤਾਕਤ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਲਗਾਤਾਰ ਜਨ ਸੇਵਾ ਲਈ ਸਮਰਪਿਤ ਰਹਿੰਦੇ ਹਨ ਅਤੇ ਸੱਭਕਾ ਸਾਥ, ਸੱਭਕਾ ਵਿਕਾਸ ਦੀ ਭਾਵਨਾ ਨਾਲ ਹਰ ਵਰਗ ਦੀ ਭਲਾਈ ਲਈ ਕੰਮ ਕਰ ਰਹੇ ਹਨ।
ਇਸ ਮੌਕੇ ‘ਤੇ ਕੈਬੀਨੇਟ ਮੰਤਰੀ ਡਾ. ਅਰਵਿੰਦ ਸ਼ਰਮਾ, ਸ੍ਰੀ ਰਣਬੀਰ ਗੰਗਵਾ, ਰਾਜਸਭਾ ਸਾਂਸਦ ਸ੍ਰੀ ਸੁਭਾਸ਼ ਬਰਾਲਾ, ਵਿਧਾਇਕ ਸ੍ਰੀ ਕਪੂਰ ਵਾਲਮਿਕੀ, ਸ੍ਰੀ ਰਣਧੀਰ ਪਨਿਹਾਰ, ਸਵਾਮੀ ਸਵਦੇਸ਼ ਕਬੀਰ, ਸਾਬਕਾ ਮੰਤਰੀ ਸ੍ਰੀ ਅਨੁਪ ਧਾਨਕ, ਸਾਬਕਾ ਮੰਤਰੀ ਸ੍ਰੀ ਦੇਵੇਂਦਰ ਬਬਲੀ ਅਤੇ ਸਾਬਕਾ ਵਿਧਾਇਕ ਸ੍ਰੀ ਦੂੜਾਰਾਮ ਸਮੇਤ ਹੋਰ ਮਾਣਯੋਗ ਮੌਜੂਦ ਰਹੇ।
ਸੂਬਾ ਸਰਕਾਰ ਦਾ ਸਰਕਾਰੀ ਸਕੂਲਾਂ ਵਿੱਚ ਸਿਖਿਆ ਦੇ ਪੱਧਰ ਨੂੰ ਹੋਰ ਬਿਹਤਰ ਬਨਾਉਣ ਦਾ ਹੈ ਟੀਚਾ
ਚੰਡੀਗੜ੍ਹ ( ਜਸਟਿਸ ਨਿਊਜ਼ ) ਹਰਿਆਣਾ ਦੇ ਸਿਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾ ਨੇ ਕਿਹਾ ਕਿ ਹਰਿਆਣਾ ਸਰਕਾਰ ਦਾ ਟੀਚਾ ਹੈ ਕਿ ਸਰਕਾਰੀ ਸਕੂਲਾਂ ਵਿੱਚ ਸਿਖਿਆ ਦੇ ਪੱਧਰ ਨੂੰ ਹੋਰ ਬਿਹਤਰ ਬਣਾਇਆ ਜਾਵੇ। ਇਸੀ ਲੜੀ ਵਿੱਚ 844 ਅਧਿਆਪਕਾਂ ਨੂੰ ਪਦੋਓਨਤ ਕੀਤਾ ਹੈ, ਜਿਨ੍ਹਾਂ ਵਿੱਚ 4 ਪਿੰਸੀਪਲ ਵੀ ਸ਼ਾਮਿਲ ਹਨ। ਇਸੀ ਤਰ੍ਹਾ ਨਾਲ ਜਲਦੀ ਹੀ ਬੀਈਓ ਤੇ ਡੀਈਓ ਦੀ ਪ੍ਰਮੋਸ਼ਨ ਕੀਤੀ ਜਾਵੇਗੀ। ਅਧਿਆਪਕਾਂ ਦਾ ਤਬਾਦਲਾ ਵੀ ਜਲਦੀ ਹੀ ਕਰ ਦਿੱਤਾ ਜਾਵੇਗਾ।
ਉਨ੍ਹਾਂ ਨੇ ਦਸਿਆ ਕਿ ਕੈਮੇਸਟਰੀ ਦੇ 35 ਅਤੇ 18 ਟੀਜੀਟੀ (ਟ੍ਰੇਡ ਗਰੈਜੂਏਟ ਟੀਚਰ) ਨੂੰ ਪੀਜੀਟੀ (ਪੋਸਟ ਗਰੈਜੂਏਟ ਟੀਚਰ) ਪਦੌਓਨਤ ਕੀਤਾ ਗਿਆ ਹੈ।
ਸੰਸਕ੍ਰਿਤ ਤੇ ਅੰਗੇ੍ਰਜੀ ਦੇ 1-1 ਪੀਜੀਟੀ, ਹਿੰਦੀ ਦੇ 2 ਪੀਜੀਟੀ ਨੂੰ ਪਦੌਓਨਤ ਕਰ ਪ੍ਰਿੰਸੀਪਲ ਬਣਾਇਆ ਗਿਆ ਹੈ। ਇਸੀ ਤਰ੍ਹਾ ਨਾਲ ਕਾਮਰਸ ਦੇ 4, ਅੰਗੇ੍ਰਜੀ ਦੇ 207, ਜਿਯੋਗ੍ਰਾਫੀ ਦੇ 1, ਇਤਿਹਾਸ ਦੇ 203, ਰਾਜਨੀਤਿਕ ਸ਼ਾਸਤਰ ਦੇ 137, ਸਮਾਜ ਸ਼ਾਸਤਰ ਦੇ 13, ਸੰਸਕ੍ਰਿਤ ਦੇ 150, ਹੋਮ ਸਾਇੰਸ ਦੇ 37 ਅਤੇ ਹਿੰਦੀ ਦੇ 35 ਟੀਜੀਟੀ ਨੂੰ ਪਦੌਓਨਤੀ ਕਰ ਕੇ ਪੀਜੀਟੀ ਬਣਾਇਆ ਗਿਆ ਹੈ।
ਸਿਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾ ਨੇ ਕਿਹਾ ਕਿ ਸਰਕਾਰ ਨੇ ਸੂਬੇ ਦੇ ਹਰ ਸਰਕਾਰ ਸਕੂਲ ਦੇ ਢਾਂਚਾਗਤ ਵਿਕਾਸ ਨੂੰ ਪੂਰਾ ਕੀਤਾ ਹੈ ਅਅਤੇ ਹੋਰ ਮੁਸ਼ਕਲਾਂ ਦਾ ਵੀ ਜਲਦੀ ਹੀ ਹੱਲ ਕਰ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਕੌਮੀ ਸਿਖਿਆ ਨੀਤੀ ਤਹਿਤ ਕੋਰਸ ਬਣਾਏ ਜਾ ਰਹੇ ਹਨ, ਜਿਸ ਨਾਲ ਵਿਦਿਆਰਥੀ ਚਨੌਤੀਆਂ ਦਾ ਨਿਪਟਾਨ ਕਰ ਸਕਣਗੇ। ਭਾਰਤ ਦੇ ਵਿਕਾਸ ਵਿੱਚ ਸਕਿਲ ਅਧਾਰਿਤ ਸਿਖਿਆ ਦਾ ਵੀ ਯੋਗਦਾਨ ਰਹੇਗਾ। ਇਸੀ ਨੂੰ ਧਿਆਨ ਵਿੱਚ ਰੱਖ ਕੇ ਵੀ ਕੋਰਸ ਤਿਆਰ ਕੀਤੇ ਜਾ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਵੱਖ-ਵੱਖ ਪੜਾਆਂ ਵਿੱਚ ਸਾਰੀ ਤਰ੍ਹਾ ਦੇ ਟੀਚਰਾਂ ਦਾ ਟ੍ਰਾਂਸਫਰ ਡਰਾਇਵ ਜਲਦੀ ਸ਼ੁਰੂ ਕੀਤਾ ਜਾਵੇਗਾ, ਤਾਂ ਜੋ ਬੱਚਿਆਂ ਦੀ ਪੜਾਈ ਸੁਚਾਰੂ ਰੂਪ ਨਾਲ ਚਲਦੀ ਰਹੇ।
ਉਨ੍ਹਾਂ ਨੇ ਕਿਹਾ ਕਿ ਹਰ 10 ਕਿਲੋਮੀਟਰ ਦੇ ਘੇਰੇ ਵਿੱਚ ਇੱਕ ਨਵਾਂ ਮਾਡਲ ਸੰਸਕ੍ਰਿਤ ਸਕੂਲ ਖੋਲਿਆ ਜਾਵੇਗਾ, ਤਾਂ ਜੋ ਵਿਦਿਆਰਥੀਆਂ ਨੂੰ ਹੋਰ ਬਿਹਤਰ ਸਿਖਿਆ ਮਿਲ ਸਕੇ।
ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਦਾ ਿਵਜਨ ਹੈ ਕਿ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਲਈ ਈ-ਲਾਇਬ੍ਰੇਰੀ ਹੈ। ਇਸੀ ਨੂੰ ਧਿਆਨ ਵਿੱਚ ਰੱਖ ਕੇ ਸਰਕਾਰ 197 ਸਰਕਾਰੀ ਮਾਡਲ ਸੰਸਕ੍ਰਿਤ ਸਕੂਲਾਂ ਅਤੇ 250 ਪੀਐਮ ਸ਼੍ਰੀ ਸਕੂਲਾਂ ਵਿੱਚ ਈ-ਲਾਇਬ੍ਰੇਰੀ ਦਾ ਨਿਰਮਾਣ ਕਰਵਾਏਗੀ।
ਵੱਖ-ਵੱਖ ਦੇਸ਼ਾਂ ਦੇ ਨੁਮਾਇਦਿਆਂ ਦੇ ਨਾਲ ਚੋਣ ਪ੍ਰਬੰਧਨ ਨੂੰ ਲੈ ਕੇ ਗਲਬਾਤ
ਸਵੀਡਨ ਵਿੱਚ ਅਪ੍ਰਵਾਸੀ ਭਾਰਤੀਆਂ ਦੇ ਨਾਲ ਵੀ ਹੋਏ ਰੁਬਰੂ
ਚੰਡੀਗੜ੍ਹ, (ਜਸਟਿਸ ਨਿਊਜ਼ )ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਪੰਕਜ ਅਗਰਵਾਲ ਨੇ ਕਿਹਾ ਕਿ ਦੁਨੀਆ ਦੇ ਸੱਭ ਤੋਂ ਵੱਡੇ ਲੋਕਤੰਤਰ ਭਾਰਤ ਵਿੱਚ ਚੋਣ ਕਮਿਸ਼ਨ ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਚੋਣ ਸਪੰਨ ਕਰਵਾਉਂਦੀ ਹੈ ਜਿਸ ਵਿੱਚ ਸੂਬੇ ਤੇ ਕੇਂਦਰ ਸ਼ਾਸਿਤ ਸੂਬਿਆਂ ਦੇ ਮੁੱਖ ਚੋਣ ਅਧਿਕਾਰੀਆਂ ਦਾ ਵੀ ਅਹਿਮ ਰੋਲ ਹੁੰਦਾ ਹੈ। ਭਾਰਤ ਦੇ ਚੋਣ ਪ੍ਰਬੰਧਨ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਕੌਮਾਂਤਰੀ ਲੋਕਤੰਤਰ ਅਤੇ ਚੋਣ ਸਹਾਇਤਾ ਅਦਾਰੇ ਵੱਲੋਂ ਸਟਾਕਹੋਮ ਵਿੱਚ ਇੱਕ ਸਮੇਲਨ ਦੀ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਸ੍ਰੀ ਗਿਆਨੇਸ਼ ਕੁਮਾਰ ਨੈ ਆਪਣਾ ਸੰਬੋਧਨ ਦਿੱਤਾ। ਇਸ ਤੋਂ ਇਲਾਵਾ, ਉਨ੍ਹਾਂ ਨੇ ਵੱਖ-ਵੱਖ ਦੇਸ਼ਾਂ ਦੇ ਨੁਮਾਇੰਦਿਆਂ ਨਾਲ ਵੱਖ-ਵੱਖ ਦੋਪੱਖੀ ਗੱਲਬਾਤ ਕੀਤੀ। ਨਾਲ ਹੀ ਉਹ ਸਵੀਡਨ ਵਿੱਚ ਰਹਿ ਰਹੇ ਅਪ੍ਰਵਾਸੀ ਭਾਰਤੀਆਂ ਨਾਲ ਵੀ ਰੁਬਰੂ ਹੋਏ।
ਉਨ੍ਹਾਂ ਨੇ ਦਸਿਆ ਕਿ ਸੀਈਸੀ ਨੇ ਪ੍ਰਵਾਸੀ ਭਾਰਤੀਆਂ ਅਤੇ ਭਾਂਰਤ ਦੇ ਵਿਦੇਸ਼ੀ ਨਾਗਰਿਕਾਂ ਦੇ ਵਿੱਚ ਸਮਾਵੇਸ਼ੀ ਭਾਗੀਦਾਰੀ ਅਤੇ ਨਾਗਰਿਕ ਜੁੜਾਵ ‘ਤੇ ਚੋਣ ਕਮਿਸ਼ਨ ਦੇ ਫੋਕਸ ਨੂੰ ਦੋਹਰਾਇਆ। ਉਨ੍ਹਾਂ ਨੇ ਆਨਲਾਇਨ ਵੋਟਰ ਰਜਿਸਟੇ੍ਰਸ਼ਣ ਪ੍ਰਣਾਲੀ ਅਤੇ ਡਾਕ ਮੱਤ ਪੱਤਰ ਪ੍ਰਬੰਧਨ ਪ੍ਰਣਾਲੀ ਦੇ ਇਲੈਕਟ੍ਰੋਨਿਕ ਟ੍ਰਾਂਸਮਿਸ਼ਨ ਵਰਗੀ ਪਹਿਲਾਂ ‘ਤੇ ਚਾਨਣ ਪਾਇਆ, ਜਿਸ ਦਾ ਉਦੇਸ਼ ਵਿਦੇਸ਼ਾਂ ਦੀ ਵੱਧ ਭਾਗੀਦਾਰੀ ਨੂੰ ਸਮਰੱਥ ਬਨਾਉਣਾ ਹੈ।
ਸ੍ਰੀ ਗਿਆਨੇਸ਼ ਕੁਮਾਰ ਨੇ ਚੋਣ ਪ੍ਰਬੰਧਨ ਵਿੱਚ ਭਾਰਤ ਦੀ ਅਗਵਾਈ ਨੁੰ ਰੇਖਾਂਕਿਤ ਕੀਤਾ। ਇਸ ਸਮੇਲਨ ਵਿੱਚ ਲਗਭਗ 50 ਦੇਸ਼ਾਂ ਦਾ ਨੁਮਾਇਦਿਗੀ ਕਰਨ ਵਾਲੇ 100 ਤੋਂ ਵੱਧ ਪ੍ਰਤੀਭਾਗੀ ਹਿੱਸਾ ਲੈ ਰਹੇ ਹਨ, ਜਿਸ ਦਾ ਪ੍ਰਬੰਧ ਸਵੀਡਸ਼ ਵਿਦੇਸ਼ ਮੰਤਰਾਲੇ, ਸਵੀਡਿਸ਼ ਚੋਣ ਅਥਾਰਿਟੀ ਅਤੇ ਆਸਟ੍ਰੇਲਿਆਈ ਚੋਣ ਕਮਿਸ਼ਨ ਦੇ ਸਹਿਯੋਗ ਨਾਲ ਕੌਮਾਂਤਰੀ ਲੋਕਤੰਤਰ ਅਤੇ ਚੋਣ ਸਹਾਇਤਾ ਸੰਸਥਾਨ ਵੱਲੋਂ ਕੀਤਾ ਜਾ ਰਿਹਾ ਹੈ।
ਉਨ੍ਹਾਂ ਨੇ ਦਸਿਆ ਕਿ ਭਾਰਤ ਮੁੱਖ ਚੋਣ ਕਮਿਸ਼ਨਰ ਨੇ ਜਿਨ੍ਹਾਂ ਦੇਸ਼ਾਂ ਦੇ ਮੁੱਖ ਚੋਣ ਕਮਿਸ਼ਨਰਾਂ ਨਾਲ ਗਲਬਾਤ ਕੀਤੀ ਹੈ ਉਨ੍ਹਾਂ ਵਿੱਚ ਯੂਨਾਈਟੇਡ ਕਿੰਗਡਮ, ਦੱਖਣ ਅਫਰੀਕਾ, ਇੰਡੋਨੇਸ਼ਿਆ ਅਤੇ ਸਵਿਟਜਰਲੈਂਡ ਸ਼ਾਮਿਲ ਹਨ। ਮੁੱਖ ਫੋਕਸ ਖੇਤਰਾਂ ਵਿੱਚ ਗਲਤ ਸੂਚਨਾ, ਡਿਜੀਟਲ ਵਿਵਧਾਨ, ਚੋਣਾਵੀ ਸੁਰੱਖਿਆ, ਕਲਾਈਮੇਟ ਸਬੰਧੀ ਜੋਖਿਮ ਅਤੇ ਚੋਣਾਂ ਵਿੱਚ ਏਆਈ ਦੀ ਭੁਮਿਕਾ ਸ਼ਾਮਿਲ ਹੈ। ਭਾਰਤ ਕੌਮਾਂਤਰੀ ਲੋਕਤੰਤਰ ਅਤੇ ਚੋਣ ਪ੍ਰਬੰਧਨ ਸੰਸਥਾਨ, ਆਈਆਈਡੀਈਐਮ ਵੀ ਚੋਣਾਵੀ ਪ੍ਰਬੰਧਨ ਐਕਸੀਲੈਂਸ ਲਈ ਇੱਕ ਪ੍ਰਮੁੱਖ ਸੰਸਥਾਨ ਵਜੋ ਉਭਰ ਰਿਹਾ ਹੈ। ਉਨ੍ਹਾਂ ਨੇ ਦਸਿਆ ਕਿ ਵਫਦ ਵਿੱਚ ਆਈਆਈਆਈਡੀਈਐਮ ਦੇ ਡਾਇਰੈਕਟਰ ਜਨਰਲ ਰਾਕੇਸ਼ ਵਰਮਾ, ਉੱਪ ਮਹਾਨਿਦੇਸ਼ਕ ਵਿਜੈ ਕੁਮਾਰ ਪਾਂਡੇ ਅਤੇ ਪ੍ਰਮੁੱਖ ਸਕੱਤਰ ਰਾਹੁਲ ਸ਼ਰਮਾ ਸਮੇਤ ਚੋਣ ਕਮਿਸ਼ਨ ਦੇ ਸੀਨੀਅਰ ਅਧਿਕਾਰੀ ਸ਼ਾਮਿਲ ਹਨ।
78 ਫੀਸਦੀ ਨਾਲਿਆਂ ਦੀ ਸਫਾਈ ਪੂਰੀ, ਹੜ੍ਹ ਨਾਲ ਨਜਿਠਣ ਲਈ ਪੁਖਤਾ ਪ੍ਰਬੰਧ ਕੀਤੇ ਜਾਣ ‘ਤੇ ਦਿੱਤਾ ਜੋਰ
ਚੰਡੀਗੜ੍ਹ ( ਜਸਟਿਸ ਨਿਊਜ਼ ) ਹਰਿਆਣਾ ਦੇ ਮਾਲ ਅਤੇ ਆਪਦਾ ਪ੍ਰਬੰਧਨ ਦੀ ਵਿੱਤੀ ਕਮਿਸ਼ਨਰ ਡਾ. ਸੁਮਿਤਾ ਮਿਸ਼ਰਾ ਨੇ ਮਾਨਸੂਨ ਤੋਂ ਪਹਿਲਾਂ ਰਾਜ ਦੀ ਤਿਆਰੀਆਂ ਨੂੰ ਲੈ ਕੇ ਅੱਜ ਪ੍ਰਬੰਧਿਤ ਸਮੀਖਿਆ ਮੀਟਿੰਗ ਦੀ ਅਗਵਾਈ ਕੀਤੀ।
ਸਾਰੇ ਡਿਪਟੀ ਕਮਿਸ਼ਨਰਾਂ ਦੇ ਨਾਲ ਹੋਈ ਇਸ ਮੀਟਿੰਗ ਵਿੱਚ ਡਾ. ਮਿਸ਼ਰਾ ਨੇ ਹੜ੍ਹ ਨਾਲ ਨਜਿਠਣ ਲਈ ਪੁਖਤਾ ਪ੍ਰਬੰਧ ਕੀਤੇ ਜਾਣ ਅਤੇ ਰਣਨੀਤਿਕ ਦ੍ਰਿਸ਼ਟੀਕੋਣ ‘ਤੇ ਜੋਰ ਦਿੱਤਾ, ਗੁਣਵੱਤਾਪੂਰਣ ਸਾਇਟ ਨਿਰੀਖਣ, ਸਮੇਂ ‘ਤੇ ਸਾਰੀ ਤਿਆਰੀ ਕਰਨ ਦਾ ਨਿਰਦੇਸ਼ ਦਿੱਤਾ।
ਡਾ. ਮਿਸ਼ਰਾ ਨੇ ਡਿਪਟੀ ਕਮਿਸ਼ਨਰਾਂ ਨੂੰ ਜਮੀਨੀ ਪੱਧਰ ‘ਤੇ ਮਾਕ ਡ੍ਰਿਲ ਸਮੇਤ ਵਿਆਪਕ ਅਚਾਨਕ ਯੋਜਨਾ ਯਕੀਨੀ ਕਰਨ ਦਾ ਵੀ ਨਿਰਦੇਸ਼ ਦਿੱਤਾ। ਉਨ੍ਹਾਂ ਨੇ ਅਧਿਕਾਰੀਆਂ ਨੂੰ ਸਾਰੇ ਪੰਪਿੰਗ ਇੰਫ੍ਰਾਸਟਕਚਰ ਅਤੇ ਮੈਨਪਾਵਰ ਦਾ ਸਹੀ ਇਸਤੇਮਾਲ, ਹੜ੍ਹ ਗ੍ਰਸਤ ਹਾਟਸਪਾਟ ਦੀ ਪਹਿਚਾਣ ਕਰਨ ਅਤੇ ਹਰੇਕ ਮਹਤੱਵਪੂਰਣ ਖੇਤਰ ਲਈ ਜਿਮੇਵਾਰ ਅਧਿਕਾਰੀਆਂ ਨੂੰ ਨਾਮਜਦ ਕਰਨ ਦਾ ਨਿਰਦੇਸ਼ ਦਿੱਤਾ। ਸ਼ਹਿਰੀ ਜਲਭਰਾਵ ਨੂੰ ਰੋਕਨ ‘ਤੇ ਵਿਸ਼ੇਸ਼ ਧਿਆਨ ਦੇਣ ਦੇ ਨਾਲ ਪੰਪ ਆਪ੍ਰੇਟਰਾਂ ਅਤੇ ਸਹਾਇਕ ਕਰਮਚਾਰੀਆਂ ਦੀ ਮੌਜੂਦਗੀ ਅਤੇ ਤੈਨਾਤੀ ‘ਤੇ ਬਰੀਕੀ ਨਾਲ ਨਜਰ ਰੱਖਣ ਦੇ ਵੀ ਨਿਰਦੇਸ਼ ਦਿੱਤੇ।
ਉਨ੍ਹਾਂ ਨੇ ਡਿਪਟੀ ਕਮਿਸ਼ਨਰਾਂ ਨੂੰ ਪਬਲਿਕ ਸਿਹਤ ਇੰਜੀਨੀਅਰਿੰਗ ਵਿਭਾਗ ਅਤੇ ਸ਼ਹਿਰੀ ਸਥਾਨਕ ਨਿਗਮਾਂ ਦੀ ਦੇਖਰੇਖ ਕਰਨ ਦਾ ਨਿਰਦੇਸ਼ ਦਿੱਤਾ, ਤਾਂ ਜੋ ਉਨ੍ਹਾਂ ਦੇ ਅਧਿਕਾਰ ਖੇਤਰ ਤਹਿਤ ਸ਼ਹਿਰੀ ਅਤੇ ਪੇਂਡੂ ਦੋਵਾਂ ਖੇਤਰਾਂ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਆਸਾਨੀ ਨਾਲ ਹੋ ਸਕੇ।
ਡਾ. ਮਿਸ਼ਰਾ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੇ ਸਪਸ਼ਟ ਨਿਰਦੇਸ਼ ਹਨ ਕਿ ਇਸ ਮਹਤੱਵਪੂਰਣ ਜਿਮੇਵਾਰੀ ਦੇ ਸਬੰਧ ਵਿੱਚ ਕਿਸੇ ਵੀ ਤਰ੍ਹਾ ਦੀ ਲਾਪ੍ਰਵਾਹੀ ਸਹਿਨ ਨਹੀਂ ਕੀਤੀ ਜਾਵੇਗੀ।
ਮੀਟਿੰਗ ਦੌਰਾਨ ਦਸਿਆ ਗਿਆ ਕਿ ਹਰਿਆਣਾਂ ਨੇ 10 ਜੂਨ ਤੱਕ ਟਾਰਗੇਟ 4,097.41 ਕਿਲੋਮੀਟਰ ਡ੍ਰੇਨ ਨੈਟਵਰਕ ਵਿੱਚੋਂ ਲਗਭਗ 78 ਫੀਸਦੀ ਨਿਕਾਸੀ ਨੂੰ ਪ੍ਰਾਪਤ ਕਰਦੇ ਹੋਏ ਡ੍ਰੇਨ ਡਿਸਿਲਟਿੰਗ ਗਤੀਵਿਧੀਆਂ ਵਿੱਚ ਵਰਨਣਯੋਗ ਵਾਧਾ ਕੀਤਾ ਹੈ, ਜੋ 27 ਮਈ ਨੂੰ ਦਰਜ ਕੀਤੇ ਗਏ 19.20 ਫੀਸਦੀ ਤੋਂ ਵਰਨਣਯੋਗ ਵਾਧਾ ਹੈ। ਡਾ. ਮਿਸ਼ਰਾ ਨੇ 100 ਫੀਸ
Leave a Reply